ਸਿੱਖ ਧਰਮ ਵਿਚ ਸੰਸਥਾਈਕਰਨ: ਪਿੰਗਲਵਾੜਾ ਸੰਸਥਾ ਦੇ ਵਿਸ਼ੇਸ਼ ਹਵਾਲੇ ਨਾਲ 

Authors

  • ਹਰਵਿੰਦਰ ਸਿੰਘ Author

DOI:

https://doi.org/10.7492/ejtddk82

Abstract

ਸੰਸਥਾਵਾਂ ਕਿਸੇ ਵੀ ਸਮੂਹ ਦੇ ਸਮਾਜਿਕ—ਸਭਿਆਚਾਰਕ ਜੀਵਨ ਨੂੰ ਢਾਲਣ ਵਿਚ ਅਤਿਅੰਤ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ। ਇਹ ਸੰਸਥਾਵਾਂ ਧਰਮ, ਦੇਸ਼, ਕੌਮ ਆਦਿ ਦੇ ਅੰਤਰਗਤ ਉਸਰਦੀਆਂ ਹਨ। ਸੰਸਥਾਵਾਂ ਦੇ ਆਪਣੇ ਸਥੂਲ ਰੂਪ (ਠ਼ਵਕਗਜ਼l ਰਿਗਠ) ਤੋਂ ਬਿਨਾਂ ਉਹਨਾਂ ਦਾ ਆਪਣਾ ਅਰਥ—ਸੰਸਾਰ ਅਤੇ ਦਾਰਸ਼ਨਿਕ ਆਧਾਰ ਵੀ ਹੁੰਦਾ ਹੈ। ਸਥੂਲ ਰੂਪ ਵਿੱਚ ਇਨ੍ਹਾਂ ਸੰਸਥਾਵਾਂ ਦੀਆਂ ਮੂਲ ਦਾਰਸ਼ਨਿਕ ਅੰਤਰ—ਦ੍ਰਿਸ਼ਟੀਆਂ ਵੀ ਹੁੰਦੀਆਂ ਹਨ। ਕਿਸੇ ਸਮਾਜ ਦੇ ਸਮਾਜਿਕ—ਸਭਿਆਚਾਰਕ ਵਿਕਾਸ ਤੇ ਵਿਗਾਸ** ਅੰਦਰ ਇਹਨਾਂ ਧਾਰਮਿਕ ਸੰਸਥਾਵਾਂ (ਗਕlਜਪਜਰਚਤ ਜਅਤਵਜਵਚਵਜਰਅਤ) ਦਾ ਬੜਾ ਅਹਿਮ ਯੋਗਦਾਨ ਹੁੰਦਾ ਹੈ। ਧਰਮ ਅਤੇ ਸੰਸਥਾਵਾਂ ਦੇ ਸੰਦਰਭ ਵਿੱਚ ਅਹਿਮ ਨੁਕਤਾ ਇਹ ਹੈ ਕਿ ਇਨ੍ਹਾਂ ਦਾ ਆਪਸ ’ਚ ਦੁਵੱਲਾ (ਗਕਫਜਬਗਰਫ਼l) ਸੰਬੰਧ ਹੁੰਦਾ ਹੈ। ਹਥਲਾ ਪਰਚਾ ਸਿੱਖ ਧਰਮ ਵਿੱਚ ਸੰਸਥਾਈਕਰਨ ਦੇ ਵਿਸ਼ੇ ਨਾਲ ਸੰਬੰਧਤ ਹੈ ਜਿਸ ਨੂੰ ‘ਪਿੰਗਲਵਾੜਾ’ ਸੰਸਥਾ ਦੇ ਸੰਕਲਪ, ਇਤਿਹਾਸ ਅਤੇ ਕਾਰਜ—ਸ਼ੈਲੀ ਦੇ ਸੰਦਰਭ ਵਿੱਚ ਸਮਝਣ ਦਾ ਯਤਨ ਕੀਤਾ ਗਿਆ ਹੈ। ਮੁਢਲੀਆਂ ਸਿੱਖ ਸੰਸਥਾਵਾਂ ਜਿਵੇਂ ਕਿ ਗੁਰਿਆਈ, ਸੰਗਤ, ਪੰਗਤ, ਧਰਮਸਾਲ ਹਨ ਜਿਨ੍ਹਾਂ ਨੇ ਸਿੱਖ ਧਰਮ ਦੇ ਵਿਕਾਸ, ਵਿਗਾਸ ਅਤੇ ਸੰਗਠਨ ਲਈ ਰਾਹ ਪੱਧਰਾ ਕੀਤਾ। ਜਿੱਥੇ ਇਹ ਸੰਸਥਾਵਾਂ ਆਪਣੇ ਅਭਿਆਸ ਦੇ ਨਾਲ—ਨਾਲ ਸਿੱਖੀ ਦੇ ਦਾਰਸ਼ਨਿਕ ਪ੍ਰਵਰਗ ਵਜੋਂ ਉਭਰਕੇ ਸਾਹਮਣੇ ਆਉਂਦੀਆਂ ਹਨ ਉਥੇ ਹੀ ਇਹ ਆਪਣੇ ਦਾਰਸ਼ਨਿਕ ਸੁਭਾਅ ਕਾਰਨ ਆਪਣੇ ਪਦਾਰਥਕ ਰੂਪ ਨਾਲ ਸੰਵਾਦੀ ਰਿਸ਼ਤੇ ਵਿੱਚ ਵੀ ਹਨ। ਉਪਰੋਕਤ ਸੰਦਰਭ ਵਿੱਚ ਹਥਲੇ ਪਰਚੇ ਰਾਹੀਂ ਇਨ੍ਹਾਂ ਸਿੱਖ ਸੰਸਥਾਵਾਂ ਦੇ ਸੁਭਾਅ, ਚਰਿੱਤਰ, ਕਾਰਜਾਂ ਅਤੇ ਬਹੁਪੱਖੀ ਪਰਿਪੇਖ ਨੂੰ ਉਜਾਗਰ ਕਰਨ ਦੇ ਨਾਲ—ਨਾਲ ਸਿੱਖ ਧਰਮ ਦੀ ਪ੍ਰਸਿੱਧ ਸੰਸਥਾ ‘ਪਿੰਗਲਵਾੜਾ’ ਦੇ ਬਹੁਪਾਸਾਰੀ ਦ੍ਰਿਸ਼ਟੀਕੋਣ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ। 

Downloads

Published

2011-2025

Issue

Section

Articles